ਭਾਈ ਰੇ ਸਾਚੀ ਸਤਿਗੁਰ ਸੇਵ ॥
ਹੇ ਵੀਰ! ਕੇਵਲ ਸੱਚੇ ਗੁਰਾਂ ਦੀ ਟਹਿਲ-ਸੇਵਾ ਹੀ ਸਤਿ ਹੈ। ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ॥੧॥ ਰਹਾਉ ॥ ਜਦ ਸਤਿਗੁਰੂ ਪਰਮ-ਪ੍ਰਸੰਨ ਹੋ ਜਾਂਦੇ ਹਨ, ਤਦ ਹੀ ਸਰਬ-ਵਿਆਪਕ, ਅਗਾਧ ਅਤੇ ਅਖੋਜ ਸੁਆਮੀ ਪਰਾਪਤ ਹੁੰਦਾ ਹੈ। ਠਹਿਰਾਉ। ਸਤਿਗੁਰ ਵਿਟਹੁ ਵਾਰਿਆ ਜਿਨਿ ਦਿਤਾ ਸਚੁ ਨਾਉ ॥ ਮੈਂ ਸੱਚੇ ਗੁਰੂ ਉਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਸਚਾ ਨਾਮ ਬਖਸ਼ਿਆ ਹੈ। ਅਨਦਿਨੁ ਸਚੁ ਸਲਾਹਣਾ ਸਚੇ ਕੇ ਗੁਣ ਗਾਉ ॥ ਰੈਣ ਦਿਹੁੰ ਮੈਂ ਸਤਿਤਪੁਰਖ ਦੀ ਪ੍ਰਸੰਸਾ ਕਰਦਾ ਹਾਂ ਅਤੇ ਸੱਚੇ ਦੀ ਹੀ ਮੈਂ ਕੀਰਤੀ ਅਲਾਪਦਾ ਹਾਂ। ਸਚੁ ਖਾਣਾ ਸਚੁ ਪੈਨਣਾ ਸਚੇ ਸਚਾ ਨਾਉ ॥੨॥ ਸੱਚਾ ਹੈ ਉਨ੍ਹਾਂ ਦਾ ਭੋਜਨ ਅਤੇ ਸੱਚੀ ਉਨ੍ਹਾਂ ਦੀ ਪੁਸ਼ਾਕ, ਜੋ ਸੱਚੇ ਸੁਆਮੀ ਦੇ ਸੱਚੇ-ਨਾਮ ਦਾ ਜਾਪ ਕਰਦੇ ਹਨ। ਸਾਸਿ ਗਿਰਾਸਿ ਨ ਵਿਸਰੈ ਸਫਲੁ ਮੂਰਤਿ ਗੁਰੁ ਆਪਿ ॥ ਸਾਹ ਲੈਦਿਆਂ ਅਤੇ ਪ੍ਰਸ਼ਾਦ ਛਕਦਿਆਂ ਮੈਂ ਗੁਰਾਂ ਨੂੰ ਨਹੀਂ ਭੁਲਾਉਂਦਾ ਜੋ ਖ਼ੁਦ-ਬ-ਖ਼ੁਦ ਹੀ ਅਮੋਘ ਹਸਤੀ ਦੇ ਮਾਲਕ ਹਨ। ਗੁਰ ਜੇਵਡੁ ਅਵਰੁ ਨ ਦਿਸਈ ਆਠ ਪਹਰ ਤਿਸੁ ਜਾਪਿ ॥ ਗੁਰੂ ਜੀ ਜਿੱਡਾ ਵੱਡਾ ਹੋਰ ਕੋਈ ਨਿਗ੍ਹਾ ਨਹੀਂ ਪੈਂਦਾ ਸੋ ਦਿਨ ਦੇ ਅੱਠੇ ਪਹਿਰ ਉਨ੍ਹਾਂ ਦਾ ਅਰਾਧਨ ਕਰ। ਨਦਰਿ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ ॥੩॥ ਜੇਕਰ ਗੁਰੂ ਜੀ ਆਪਣੀ ਮਿਹਰ-ਦੀ-ਨਜ਼ਰ ਧਾਰਨ ਤਦ ਬੰਦਾ ਚੰਗਿਆਈਆਂ ਦੇ ਖ਼ਜ਼ਾਨੇ ਸੱਚੇ ਨਾਮ ਨੂੰ ਪਾ ਲੈਂਦਾ ਹੈ। ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥ ਗੁਰਦੇਵ ਅਤੇ ਵਾਹਿਗੁਰੂ ਇਕ ਹਨ ਅਤੇ ਰੱਬ ਰੂਪ ਗੁਰੂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ ॥ ਜਿਨ੍ਹਾਂ ਲਈ ਧੁਰ ਦੀ ਲਿਖਤਾਕਾਰ ਹੈ, ਉਹ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ। ਨਾਨਕ ਗੁਰ ਸਰਣਾਗਤੀ ਮਰੈ ਨ ਆਵੈ ਜਾਇ ॥੪॥੩੦॥੧੦੦॥ ਨਾਨਕ ਨੇ ਗੁਰਾਂ ਦੀ ਪਨਾਹ ਲਈ ਹੈ, ਜੋ ਬਿਨਸਦੇ ਆਉਂਦੇ ਅਤੇ ਜਾਂਦੇ ਨਹੀਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ ਅਠ ਪਦ। ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ ॥ ਹਰੀ ਨਾਮ ਦਾ ਜਾਪ ਤੇ ਉਚਾਰਨ ਕਰਨ ਦੁਆਰਾ, ਮੈਂ ਆਪਣੇ ਚਿੱਤ ਦੇ ਸਾਜ ਨੂੰ ਵਜਾਉਂਦਾ ਹਾਂ। ਜਿਨ੍ਹਾਂ ਜ਼ਿਆਦਾ ਮੈਂ ਹਰੀ ਨੂੰ ਸਮਝਦਾ ਹਾਂ, ਉਨ੍ਹਾਂ ਜਿਆਦਾ ਮੈਂ ਇਸ ਨੂੰ ਵਜਾਉਂਦਾ ਹਾਂ। ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ ॥ ਉਹ ਕਿੱਡਾ ਵੱਡਾ ਅਤੇ ਕਿਸ ਅਸਥਾਨ ਤੇ ਹੈ, ਜਿਸ ਲਈ ਅਸੀਂ ਵਜਾਉਂਦੇ ਤੇ ਗਾਇਨ ਕਰਦੇ ਹਾਂ? ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ ॥੧॥ ਜਿੰਨੇ ਉਪਮਾ ਕਰਨ ਵਾਲੇ ਹਨ-ਉਹ ਸਾਰੇ ਪਿਆਰ ਨਾਲ ਪ੍ਰਭੂ ਦੀ ਪ੍ਰਸੰਸਾ ਕਰ ਰਹੇ ਹਨ। ਬਾਬਾ ਅਲਹੁ ਅਗਮ ਅਪਾਰੁ ॥ ਹੇ ਪਿਤਾ! ਪੁਜਯ ਪ੍ਰਭੂ, ਪਹੁੰਚ ਤੋਂ ਪਰੇ ਅਤੇ ਆਰ-ਪਾਰ ਰਹਿਤ ਹੈ। ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ॥੧॥ ਰਹਾਉ ॥ ਪਵਿੱਤਰ ਹੈ ਨਾਮ ਤੇ ਪਵਿੱਤਰ ਅਸਥਾਨ ਸੱਚੇ ਪ੍ਰਤਿਪਾਲਕ ਦਾ। ਠਹਿਰਾਉ। ਤੇਰਾ ਹੁਕਮੁ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ ॥ ਕਿੱਡਾ ਵੱਡਾ ਤੇਰਾ ਅਮਰ ਹੈ, ਜਾਣਿਆ ਨਹੀਂ ਜਾ ਸਕਦਾ ਹੈ ਸਾਹਿਬ! ਨਾਂ ਹੀ ਇਸ ਨੂੰ ਕੋਈ ਜਣਾ ਕਲਮ-ਬੰਦ ਕਰਨਾ ਜਾਣਦਾ ਹੈ। ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ ॥ ਭਾਵੇਂ ਸੈਕੜੇ ਕਵੀਸ਼ਰ ਇਕੱਠੇ ਹੋ ਜਾਣ, ਉਹ ਤੇਰੀ ਸੋਭਾ ਨੂੰ ਇਕ ਜ਼ਰੇ ਦੇ ਮਾਤ੍ਰ ਭੀ ਪੁਜ ਨਹੀਂ (ਬਿਆਨ ਨਹੀਂ ਕਰ) ਸਕਦੇ। ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ ॥੨॥ ਕਿਸੇ ਨੂੰ ਭੀ ਉਸ ਦੇ ਮੁਲ ਦਾ ਪਤਾ ਨਹੀਂ ਲੱਗਾ। ਹਰ ਕੋਈ, ਜਿਸ ਤਰ੍ਹਾਂ ਉਸ ਨੇ ਮੁੜ ਮੁੜ ਸਰਵਣ ਕੀਤਾ ਹੈ, ਉਸ ਦੀ ਬਜੁਰਗੀ ਨੂੰ ਵਰਨਣ ਕਰਦਾ ਹੈ। ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥ ਰੂਹਾਨੀ ਰਹਿਬਰ, ਪੈਗੰਬਰ, ਰੱਬੀ ਰਾਹ ਵਿਖਾਉਣ ਵਾਲੇ, ਸਿਦਕੀ ਬੰਦੇ ਭਲੇ ਪੁਰਸ਼ ਧਰਮ ਵਾਸਤੇ ਮਰਨ ਵਾਲੇ, ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥ ਉਪਦੇਸ਼ਕ, ਅਭਿਆਸੀ, ਮੁਨਸਿਫ਼ ਮੌਲਵੀ ਅਤੇ ਸਾਹਿਬ ਦੇ ਦਰਬਾਰ ਵਿੱਚ ਪੁੱਜੇ ਹੋਏ ਸਾਧੂ, ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥੩॥ ਉਨ੍ਹਾਂ ਨੂੰ ਵਧੇਰੇ ਬਖ਼ਸ਼ਸ਼ਾਂ ਮਿਲਦੀਆਂ ਹਨ, ਜੇਕਰ ਉਹ ਸੁਆਮੀ ਦਾ ਜੱਸ ਵਾਚਦੇ ਰਹਿਣ। ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ, ਜਦ ਉਹ ਉਸਾਰਦਾ ਹੈ ਨਾਂ ਹੀ ਉਹ ਕਿਸੇ ਦੀ ਸਲਾਹ ਲੈਂਦਾ ਹੈ, ਜਦ ਉਹ ਵਿਨਾਸ਼ ਕਰਦਾ ਹੈ। ਦੇਣ ਅਤੇ ਲੈਣ ਲਗਿਆ ਉਹ ਕਿਸੇ ਨਾਲ ਮਸ਼ਵਰਾ ਨਹੀਂ ਕਰਦਾ। ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥ ਆਪਣੀ ਅਪਾਰ ਸ਼ਕਤੀ ਨੂੰ ਉਹ ਆਪ ਹੀ ਜਾਣਦਾ ਹੈ ਅਤੇ ਉਹ ਖ਼ੁਦ ਹੀ ਸਾਰੇ ਕਾਰਜ ਕਰਦਾ ਹੈ। ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥੪॥ ਆਪਣੀ ਨਿਗ੍ਹਾ ਨਾਲ ਉਹ ਸਾਰਿਆਂ ਨੂੰ ਦੇਖਦਾ ਹੈ, ਪਰੰਤੂ ਉਹ ਉਸ ਨੂੰ ਦਿੰਦਾ ਹੈ, ਜਿਸ ਉਤੇ ਉਸ ਦੀ ਖੁਸ਼ੀ ਹੁੰਦੀ ਹੈ। ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ ॥ ਉਸ ਦੀ ਥਾਂ, ਨਾਮ, ਨਾਵਾਂ ਵਿੱਚ ਕਿੱਡਾ ਵੱਡਾ ਹੈ ਉਸ ਦਾ ਨਾਮ, ਜਾਣੇ ਨਹੀਂ ਜਾ ਸਕਦੇ। ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ ॥ ਕਿੱਡੀ ਵੱਡੀ ਹੈ ਉਹ ਜਗ੍ਹਾ ਜਿਥੇ ਮੇਰਾ ਮਹਾਰਾਜਾ ਨਿਵਾਸ ਰੱਖਦਾ ਹੈ? ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ ॥੫॥ ਕੋਈ ਪ੍ਰਾਣੀ ਇਸ ਨੂੰ ਪੁਜ ਨਹੀਂ ਸਕਦਾ। ਮੈਂ ਕੀਹਦੇ ਕੋਲ ਪਤਾ ਕਰਨ ਲਈ ਜਾਵਾਂ? ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ ॥ ਇਕ ਵੰਸ਼ ਨੂੰ ਦੂਜੀ ਵੰਸ਼ ਚੰਗੀ ਨਹੀਂ ਲਗਦੀ, ਜਦ ਉਹ ਕਿਸੇ ਇਕ ਨੂੰ ਉੱਚਾ ਕਰਦਾ ਹੈ। ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥ ਵਿਸ਼ਾਲ ਸਾਹਿਬ ਦੇ ਕਰ ਵਿੱਚ ਵਿਸ਼ਾਲਤਾਈਆਂ ਹਨ। ਉਹ ਉਸ ਨੂੰ ਦਿੰਦਾ ਹੈ, ਜਿਸ ਨੂੰ ਚਾਹੁੰਦਾ ਹੈ। ਹੁਕਮਿ ਸਵਾਰੇ ਆਪਣੈ ਚਸਾ ਨ ਢਿਲ ਕਰੇਇ ॥੬॥ ਉਹ ਆਪਣੇ ਅਮਰ ਦੁਆਰਾ ਪ੍ਰਾਣੀ ਨੂੰ ਸੁਆਰ ਦਿੰਦਾ ਹੈ ਅਤੇ ਇਕ ਮੁਹਤ ਦੀ ਭੀ ਦੇਰੀ ਨਹੀਂ ਲਾਉਂਦਾ। ਸਭੁ ਕੋ ਆਖੈ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ ॥ ਪਰਾਪਤ ਕਰਨ ਦੇ ਖਿਆਲ ਨਾਲ ਹਰ ਕੋਈ ਪੁਕਾਰਦਾ ਹੈ, "ਮੈਨੂੰ ਹੋਰ ਵਧੇਰੇ ਦਿਓ, ਹੋਰ ਵਧੇਰੇ"। ਕੇਵਡੁ ਦਾਤਾ ਆਖੀਐ ਦੇ ਕੈ ਰਹਿਆ ਸੁਮਾਰਿ ॥ ਦਾਤਾਰ ਨੂੰ ਕਿੱਡਾ ਵੱਡਾ ਕਹਿਆ ਜਾਵੇ? ਉਹ ਗਿਣਤੀ ਤੋਂ ਬਾਹਰ ਦਾਤਾਂ ਦਿੰਦਾ ਹੈ। ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ ॥੭॥੧॥ ਨਾਨਕ: ਹੇ ਸਾਹਬਿ! ਤੇਰੇ ਖ਼ਜ਼ਾਨੇ ਹਰ ਜੁਗ ਅੰਦਰ ਪਰੀ ਪੂਰਨ ਹਨ ਅਤੇ ਕਾਚਿੱਤ ਉਨ੍ਹਾਂ ਵਿੱਚ ਕਮੀ ਨਹੀਂ ਵਾਪਰਦੀ। ਮਹਲਾ ੧ ॥ ਪਹਿਲੀ ਪਾਤਸ਼ਾਹੀ। ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ ॥ ਸਾਰੀਆਂ ਹੀ ਪਤੀ ਦੀਆਂ ਪਤਨੀਆਂ ਹਨ ਅਤੇ ਅਤੇ ਸਾਰੀਆਂ ਉਸ ਲਈ ਹਾਰ-ਸ਼ਿੰਗਾਰ ਲਾਉਂਦੀਆਂ ਹਨ। copyright GurbaniShare.com all right reserved. Email:- |