ਸਿਰੀਰਾਗੁ ਮਹਲਾ ੩ ॥
ਸਿਰੀ ਰਾਗ, ਤੀਜੀ ਪਾਤਸ਼ਾਹੀ। ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ॥ ਦਿਲ ਵਿੱਚ ਗੁਰਾਂ ਦੀ ਪ੍ਰੀਤ ਨਾਲ, ਦਰਖਤ ਉਪਰ ਬੈਠਾ ਸੁੰਦਰ ਪੰਛੀ ਸੱਚ ਦਾ ਚੋਗਾ ਚੁਗਦਾ ਹੈ। ਹਰਿ ਰਸੁ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ ॥ ਇਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ, ਬੈਕੁੰਠੀ ਆਨੰਦ ਵਿੱਚ ਰਹਿੰਦਾ ਹੈ ਅਤੇ ਨਾਂ ਹੀ ਉਡਦਾ, ਆਉਂਦਾ ਜਾਂ ਜਾਂਦਾ ਹੈ। ਨਿਜ ਘਰਿ ਵਾਸਾ ਪਾਇਆ ਹਰਿ ਹਰਿ ਨਾਮਿ ਸਮਾਇ ॥੧॥ ਇਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਹਾਸਲ ਕਰ ਲੈਂਦਾ ਹੈ ਅਤੇ ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ। ਮਨ ਰੇ ਗੁਰ ਕੀ ਕਾਰ ਕਮਾਇ ॥ ਹੈ ਮੇਰੀ ਜਿੰਦੜੀਏ! ਤੂੰ ਗੁਰਾਂ ਦੀ ਟਹਿਲ ਸੇਵਾ ਕਰ। ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥੧॥ ਰਹਾਉ ॥ ਜੇਕਰ ਤੂੰ ਗੁਰਾਂ ਦੀ ਰਜਾ ਅਨੁਸਾਰ ਟੁਰੇਗੀ, ਤਦ ਤੂੰ ਰੈਣ ਦਿਹੁੰ ਵਾਹਿਗੁਰੂ ਦੇ ਨਾਮ ਅੰਦਰ ਲੀਨ ਰਹੇਗੀ। ਠਹਿਰਾਉ। ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥ ਸੁਹਣੇ ਦਰਖਤਾਂ ਦੇ ਪਰਿੰਦੇ ਉਡਾਰੀ ਮਾਰ ਚੌਹੀਂ ਪਾਸੀਂ ਜਾਂਦੇ ਹਨ। ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥ ਜਿਨ੍ਹਾਂ ਬਹੁਤਾ ਉਹ (ਉਤੇ) ਉਡਦੇ ਹਨ, ਉਨ੍ਹਾਂ ਬਹੁਤਾ ਉਹ ਕਸ਼ਟ ਪਾਉਂਦੇ ਹਨ, ਉਹ ਸਦਾ ਹੀ ਸੜਦੇ ਤੇ ਰੋਂਦੇ ਹਨ। ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥੨॥ ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਵਾਹਿਗੁਰੂ ਦਾ ਮੰਦਰ ਨਹੀਂ ਦਿਸਦਾ, ਨਾਂ ਹੀ ਉਹ ਆਬਿ-ਹਿਯਾਤੀ ਮੇਵੇ ਨੂੰ ਹਾਸਲ ਕਰਦੇ ਹਨ। ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥ ਗੁਰਾਂ ਦਾ ਸੱਚਾ ਸਿੱਖ ਵਾਹਿਗੁਰੂ ਦੇ ਸਦੀਵੀ ਹਰੇ-ਭਰੇ ਬਿਰਛ ਵਰਗਾ ਹੈ। ਉਸ ਨੂੰ ਸੁਭਾਵਕ ਹੀ, ਸੱਚੇ ਸਾਹਿਬ ਦੀ ਪ੍ਰੀਤ ਦੀ ਦਾਤ ਮਿਲਦੀ ਹੈ। ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥ ਉਹ ਤਿੰਨਾਂ ਟਹਿਣੀਆਂ ਜਾਂ (ਗੁਣਾ) ਨੂੰ ਕਟ ਸੁਟਦਾ ਹੈ ਅਤੇ ਇਕ ਸ਼ਬਦ ਨਾਲ ਪ੍ਰੀਤ ਪਾਉਂਦਾ ਹੈ। ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ ॥੩॥ ਕੇਵਲ ਭਗਵਾਨ ਦਾ ਨਾਮ ਹੀ ਅੰਮ੍ਰਿਤਮਈ ਮੇਵਾ ਹੈ। ਉਹ ਆਪ ਹੀ ਇਸ ਨੂੰ ਖਾਣ ਲਈ ਦਿੰਦਾ ਹੈ। ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ ॥ ਪ੍ਰਤੀਕੂਲ ਖੜੇ ਖੜੋਤੇ ਖੁਸ਼ਕ ਹੋ ਜਾਂਦੇ ਹਨ। ਉਨ੍ਹਾਂ ਦਾ ਕੋਈ ਮੇਵਾ ਜਾਂ ਛਾਂ ਨਹੀਂ। ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ ॥ ਉਨ੍ਹਾਂ ਕੋਲਿ ਨਾਂ ਬੈਠ, ਉਨ੍ਹਾਂ ਦਾ ਕੋਈ ਗ੍ਰਹਿ ਜਾਂ ਪਿੰਡ ਨਹੀਂ। ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥੪॥ ਉਹ ਸਦਾ ਹੀ ਵੱਢੇ ਤੇ ਸਾੜੇ ਜਾਂਦੇ ਹਨ। ਉਨ੍ਹਾਂ ਦੇ ਪੱਲੇ ਨਾਂ ਸ਼ਬਦ ਹੈ ਤੇ ਨਾਂ ਹੀ ਹਰੀ ਦਾ ਨਾਮ। ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ ॥ ਬੰਦੇ ਸਾਹਿਬ ਦੇ ਫੁਰਮਾਨ ਅਨੁਸਾਰ ਕੰਮ ਕਰਦੇ ਹਨ ਅਤੇ ਆਪਣੇ ਪੂਰਬਲੇ ਅਮਲਾਂ ਦੇ ਅਨੂਕੂਲ ਭਟਕਦੇ ਫਿਰਦੇ ਹਨ। ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ ॥ ਵਾਹਿਗੁਰੂ ਦੇ ਅਮਰ ਦੁਆਰਾ ਉਹ ਉਸ ਦਾ ਦੀਦਾਰ ਵੇਖਦੇ ਹਨ ਅਤੇ ਜਿਥੇ ਉਹ ਉਨ੍ਹਾਂ ਨੂੰ ਘਲਦਾ ਹੈ, ਉਕੇ ਉਹ ਜਾਂਦੇ ਹਨ। ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥੫॥ ਆਪਣੇ ਹੁਕਮ ਦੁਆਰਾ ਵਾਹਿਗੁਰੁ ਸੁਆਮੀ ਬੰਦੇ ਦੇ ਚਿੱਤ ਅੰਦਰ ਟਿਕਦਾ ਹੈ ਅਤੇ ਉਸ ਦੇ ਹੁਕਮ ਦੁਆਰਾ ਹੀ ਉਹ ਸੱਚ ਅੰਦਰ ਲੀਨ ਹੋ ਜਾਂਦਾ ਹੈ। ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥ ਬੇਸਮਝ ਬਦਬਖ਼ਤ ਸਾਹਿਬ ਦੀ ਰਜ਼ਾ ਨੂੰ ਨਹੀਂ ਸਮਝਦੇ ਅਤੇ ਗਲਤ-ਫਹਿਮੀ ਅੰਦਰ ਭਟਕਦੇ ਹਨ। ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥ ਚਿੱਤ ਦੀ ਜ਼ਿੱਦ ਨਾਲ ਉਹ ਕੰਮ ਕਰਦੇ ਹਨ ਅਤੇ ਸਦੀਵ ਤੇ ਹਮੇਸ਼ਾਂ ਹੀ ਬੇਇਜ਼ਤ ਹੁੰਦੇ ਹਨ। ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥੬॥ ਉਨ੍ਹਾਂ ਦੇ ਅੰਦਰ ਠੰਢ-ਚੈਨ ਨਹੀਂ ਪੈਦੀ ਅਤੇ ਉਨ੍ਹਾਂ ਦਾ ਸੱਚੇ ਸਾਹਿਬ ਨਾਲ ਨੇਹੂੰ ਨਹੀਂ ਲੱਗਦਾ। ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ ॥ ਸੁੰਦਰ ਹਨ ਚਿਹਰੇ ਗੁਰੂ ਦੇ ਸੇਵਕਾਂ ਦੇ, ਜੋ ਗੁਰਾਂ ਨਾਲ ਪ੍ਰੀਤ ਤੇ ਮੁਹੱਬਤ ਕਰਦੇ ਹਨ। ਸਚੀ ਭਗਤੀ ਸਚਿ ਰਤੇ ਦਰਿ ਸਚੈ ਸਚਿਆਰ ॥ ਉਨ੍ਹਾਂ ਦੀ ਅਸਲੀ ਉਪਾਸ਼ਨਾ ਹੈ, ਉਹ ਸੱਚ ਨਾਲ ਰੰਗੀਜੇ ਹੋਏ ਹਨ ਅਤੇ ਸਚੇ ਬੂਹੇ ਉਤੇ ਉਹ ਸੱਚੇ ਪਾਏ ਜਾਂਦੇ ਹਨ। ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥੭॥ ਪਰਵਾਣਿਤ (ਸੁਭਾਇਮਾਨ) ਹੈ ਆਗਮਨ (ਜਨਮ) ਉਨ੍ਹਾਂ ਦਾ, ਉਹ ਆਪਣੀ ਸਮੂਹ ਵੰਸ ਦਾ ਪਾਰ-ਉਤਾਰਾ ਕਰ ਦਿੰਦੇ ਹਨ। ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥ ਹਰ ਕੋਈ ਸੁਆਮੀ ਦੀ ਨਜ਼ਰ ਹੇਠਾਂ ਕੰਮ ਕਰਦਾ ਹੈ। ਕੋਈ ਭੀ ਉਸ ਦੀ ਨਜ਼ਰ ਤੋਂ ਪਰੇਡੇ ਨਹੀਂ। ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ ॥ ਜੇਹੋ ਜੇਹੀ ਮਿਹਰ ਦੀ ਨਜ਼ਰ ਨਾਲ ਸੱਚਾ ਸੁਆਮੀ ਇਨਸਾਨ ਨੂੰ ਵੇਖਦਾ ਹੈ, ਉਹੋ ਜੇਹਾ ਹੀ ਉਹ ਹੋ ਜਾਂਦਾ ਹੈ। ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ॥੮॥੩॥੨੦॥ ਨਾਨਕ ਬਜ਼ੁਰਗੀਆਂ ਵਾਹਿਗੁਰੂ ਦੇ ਨਾਮ ਵਿੱਚ ਹਨ। ਸਾਹਿਬ ਦੀ ਰਹਿਮਤ ਸਦਕਾ ਨਾਮ ਪਾਇਆ ਜਾਂਦਾ ਹੈ। ਸਿਰੀਰਾਗੁ ਮਹਲਾ ੩ ॥ ਸਿਰੀ ਰਾਗ, ਤੀਜੀ ਪਾਤਸ਼ਾਹੀ। ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਨ ਪਾਇ ॥ ਗੁਰੂ ਅਨੁਸਾਰੀ ਨਾਮ ਦਾ ਅਰਾਧਨ ਕਰਦੇ ਹਨ ਅਤੇ ਮਨ ਮਗਰ ਲੱਗਣ ਵਾਲਿਆਂ ਨੂੰ ਕੋਈ ਸਮਝ ਨਹੀਂ ਆਉਂਦੀ। ਗੁਰਮੁਖਿ ਸਦਾ ਮੁਖ ਊਜਲੇ ਹਰਿ ਵਸਿਆ ਮਨਿ ਆਇ ॥ ਹਮੇਸ਼ਾਂ ਰੋਸ਼ਨ ਹਨ ਚਿਹਰੇ ਗੁਰੂ-ਅਠੁਰਾਗੀਆਂ ਦੇ। ਵਾਹਿਗੁਰੂ ਆ ਕੇ ਉਨ੍ਹਾਂ ਦੇ ਚਿੱਤ ਅੰਦਰ ਟਿਕ ਗਿਆ ਹੈ। ਸਹਜੇ ਹੀ ਸੁਖੁ ਪਾਈਐ ਸਹਜੇ ਰਹੈ ਸਮਾਇ ॥੧॥ ਈਸ਼ਵਰੀ ਗਿਆਤ ਰਾਹੀਂ ਹੀ ਉਹ ਬੈਕੁੰਠੀ ਆਰਾਮ ਪਾਉਂਦੇ ਹਨ ਤੇ ਈਸ਼ਵਰੀ ਗਿਆਤ ਰਾਹੀਂ ਹੀ ਉਹ ਸਾਹਿਬ ਅੰਦਰ ਲੀਨ ਰਹਿੰਦੇ ਹਨ। ਭਾਈ ਰੇ ਦਾਸਨਿ ਦਾਸਾ ਹੋਇ ॥ ਹੇ ਵੀਰ! ਤੂੰ ਰੱਬ ਦੇ ਗੋਲਿਆਂ ਦਾ ਗੋਲਾ ਹੋ ਜਾ। ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ ॥੧॥ ਰਹਾਉ ॥ ਗੁਰਾਂ ਦੀ ਟਹਿਲ ਸੇਵਾ ਹੀ ਗੁਰਾਂ ਦੀ ਪੂਜਾ ਹੈ। ਕੋਈ ਟਾਵਾਂ ਹੀ ਇਸ ਨੂੰ ਪਰਾਪਤ ਕਰਦਾ ਹੈ। ਠਹਿਰਾਉ। ਸਦਾ ਸੁਹਾਗੁ ਸੁਹਾਗਣੀ ਜੇ ਚਲਹਿ ਸਤਿਗੁਰ ਭਾਇ ॥ ਜੇਕਰ ਖੁਸ਼ ਬਾਸ਼ ਪਤਨੀ ਗੁਰਾਂ ਦੀ ਰਜ਼ਾ ਅਨੁਸਾਰ ਟੁਰੇ ਤਾਂ ਉਹ ਹਮੇਸ਼ਾਂ ਹੀ ਆਪਣੇ ਪਤੀ ਨੂੰ ਮਾਣੇਗੀ। ਸਦਾ ਪਿਰੁ ਨਿਹਚਲੁ ਪਾਈਐ ਨਾ ਓਹੁ ਮਰੈ ਨ ਜਾਇ ॥ ਅਮਰ ਤੇ ਅਹਿੱਲ ਕੰਤ ਨੂੰ ਉਹ ਪਰਾਪਤ ਹੋ ਜਾਂਦੀ ਹੈ। ਨਾਂ ਉਹ ਮਰਦਾ ਹੈ ਤੇ ਨਾਂ ਹੀ ਜਾਂਦਾ ਹੈ। ਸਬਦਿ ਮਿਲੀ ਨਾ ਵੀਛੁੜੈ ਪਿਰ ਕੈ ਅੰਕਿ ਸਮਾਇ ॥੨॥ ਸੁਆਮੀ ਨਾਲ ਜੁੜੀ ਹੋਈ ਉਹ ਵੱਖਰੀ ਨਹੀਂ ਹੁੰਦੀ, ਸਗੋਂ ਆਪਣੇ ਪ੍ਰੀਤਮ ਦੀ ਗੋਦੀ ਅੰਦਰ ਲੀਨ ਹੋ ਜਾਂਦੀ ਹੈ। ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ ॥ ਸਾਈਂ ਪਵਿੱਤ੍ਰ ਤੇ ਪਰਮ ਚਮਕੀਲਾ ਹੈ। ਗੁਰਾਂ ਦੇ ਬਾਝੋਂ ਉਹ ਪਰਾਪਤ ਨਹੀਂ ਹੁੰਦਾ। ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥ ਧਾਰਮਕ ਗ੍ਰੰਥ ਵਾਚਣ ਦੁਆਰਾ ਮਨੁੱਖ ਉਸ ਨੂੰ ਨਹੀਂ ਸਮਝਦਾ। ਦਿਖਾਵਾ ਕਰਨ ਵਾਲੇ ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ। ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ ॥੩॥ ਗੁਰਾਂ ਦੇ ਉਪਦੇਸ਼ ਦੁਆਰਾ ਅਕਾਲ ਵਾਹਿਗੁਰੂ ਪ੍ਰਾਪਤ ਹੁੰਦਾ ਹੈ ਅਤੇ ਜੀਹਭਾ ਸੁਆਮੀ ਦੇ ਅੰਮ੍ਰਿਤ ਨਾਲ ਸਿੰਚਰੀ ਰਹਿੰਦੀ ਹੈ। ਮਾਇਆ ਮੋਹੁ ਚੁਕਾਇਆ ਗੁਰਮਤੀ ਸਹਜਿ ਸੁਭਾਇ ॥ ਗੁਰਾਂ ਦੇ ਉਪਦੇਸ਼ ਦੁਆਰਾ, ਬੰਦਾ ਧਨ-ਦੌਲਤ ਦੀ ਮਮਤਾ ਨੂੰ ਨਿਰਯਤਨ ਹੀ ਨਵਿਰਤ ਕਰ ਦਿੰਦਾ ਹੈ। copyright GurbaniShare.com all right reserved. Email:- |