Page 69
ਸਿਰੀਰਾਗੁ ਮਹਲਾ ੩ ॥
ਸਿਰੀ ਰਾਗ, ਤੀਜੀ ਪਾਤਸ਼ਾਹੀ।

ਸਤਿਗੁਰਿ ਮਿਲਿਐ ਫੇਰੁ ਨ ਪਵੈ ਜਨਮ ਮਰਣ ਦੁਖੁ ਜਾਇ ॥
ਸੱਚੇ ਗੁਰਾਂ ਨੂੰ ਪੇਟਣ ਦੁਆਰਾ ਆਦਮੀ ਗੇੜੇ ਵਿੱਚ ਨਹੀਂ ਪੈਦਾ ਅਤੇ ਉਸ ਦੀ ਪੈਦਾਇਸ਼ ਤੇ ਮੌਤ ਦੀ ਪੀੜ ਦੂਰ ਹੋ ਜਾਂਦੀ ਹੈ।

ਪੂਰੈ ਸਬਦਿ ਸਭ ਸੋਝੀ ਹੋਈ ਹਰਿ ਨਾਮੈ ਰਹੈ ਸਮਾਇ ॥੧॥
ਪੂਰਨ ਗੁਰਾਂ ਦੇ ਸ਼ਬਦ ਦੁਆਰਾ ਸਾਰੀ ਸਮਝ ਆ ਜਾਂਦੀ ਹੈ ਅਤੇ ਆਦਮੀ ਵਾਹਿਗੁਰੂ ਦੇ ਨਾਮ ਵਿੱਚ ਲੀਨ ਰਹਿੰਦਾ ਹੈ।

ਮਨ ਮੇਰੇ ਸਤਿਗੁਰ ਸਿਉ ਚਿਤੁ ਲਾਇ ॥
ਹੈ ਮੇਰੀ ਜਿੰਦੜੀਏ! ਆਪਣੀ ਬ੍ਰਿਤੀ ਸੱਚੇ ਗੁਰਾਂ ਨਾਲ (ਉਤੇ) ਜੋੜ।

ਨਿਰਮਲੁ ਨਾਮੁ ਸਦ ਨਵਤਨੋ ਆਪਿ ਵਸੈ ਮਨਿ ਆਇ ॥੧॥ ਰਹਾਉ ॥
ਪਵਿੱਤ੍ਰ ਅਤੇ ਸਦੀਵੀ ਤਰੋਤਾਜ਼ਾ ਨਾਮ, ਖੁਦ-ਬ-ਖੁਦ ਆ ਕੇ ਸਾਧੂ ਦੇ ਚਿੱਤ ਅੰਦਰ ਟਿਕ ਜਾਂਦਾ ਹੈ। ਠਹਿਰਾਉ।

ਹਰਿ ਜੀਉ ਰਾਖਹੁ ਅਪੁਨੀ ਸਰਣਾਈ ਜਿਉ ਰਾਖਹਿ ਤਿਉ ਰਹਣਾ ॥
ਹੇ ਮਾਣਨੀਯ ਵਾਹਿਗੁਰੂ! ਮੈਨੂੰ ਆਪਣੀ ਸ਼ਰਣਾਗਤ ਵਿੱਚ ਰੱਖ, ਜਿਸ ਅੰਦਰ ਮੈਂ ਉਸ ਤਰ੍ਹਾਂ ਰਹਾਂਗਾ, ਜਿਸ ਤਰ੍ਰਾਂ ਤੂੰ ਮੈਨੂੰ ਰਖੇਗਾ।

ਗੁਰ ਕੈ ਸਬਦਿ ਜੀਵਤੁ ਮਰੈ ਗੁਰਮੁਖਿ ਭਵਜਲੁ ਤਰਣਾ ॥੨॥
ਗੁਰਾਂ ਦੇ ਉਪਦੇਸ਼ ਦੁਆਰਾ ਪਵਿੱਤ੍ਰ ਪੁਰਸ਼ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਇਸ ਤਰ੍ਹਾਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

ਵਡੈ ਭਾਗਿ ਨਾਉ ਪਾਈਐ ਗੁਰਮਤਿ ਸਬਦਿ ਸੁਹਾਈ ॥
ਭਾਰੇ ਚੰਗੇ ਨਸੀਬਾਂ ਦੁਆਰਾ ਬੰਦੇ ਨੂੰ ਨਾਮ ਪਰਾਪਤ ਹੁੰਦਾ ਹੈ ਅਤੇ ਗੁਰਾਂ ਦੀ ਅਕਲ ਦੁਆਰਾ ਗੁਰਬਾਣੀ ਅੰਦਰ ਟਿਕਿਆ ਹੋਇਆ, ਉਹ ਸੁੰਦਰ ਦਿਸਦਾ ਹੈ।

ਆਪੇ ਮਨਿ ਵਸਿਆ ਪ੍ਰਭੁ ਕਰਤਾ ਸਹਜੇ ਰਹਿਆ ਸਮਾਈ ॥੩॥
ਸਾਹਿਬ ਸਿਰਜਣਹਾਰ, ਮੁਖ ਉਸਦੇ ਹਿਰਦੇ ਅੰਦਰ ਟਿਕ ਜਾਂਦਾ ਹੈ ਅਤੇ ਉਹ ਬੈਕੁੰਠੀ ਪਰਮ ਅਨੰਦ ਵਿੱਚ ਲੀਨ ਰਹਿੰਦਾ ਹੈ।

ਇਕਨਾ ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ ॥
ਕਈਆਂ ਆਪ-ਹੁਦਰਿਆਂ ਨੂੰ ਸਾਈਂ ਦਾ ਨਾਮ ਚੰਗਾ ਨਹੀਂ ਲੱਗਦਾ। ਸੰਗਲਾਂ ਨਾਲ ਨਰੜ ਕੇ ਉਹ ਜੂਨੀਆਂ ਅੰਦਰ ਧਕੇ ਜਾਂਦੇ ਹਨ।

ਲਖ ਚਉਰਾਸੀਹ ਫਿਰਿ ਫਿਰਿ ਆਵੈ ਬਿਰਥਾ ਜਨਮੁ ਗਵਾਇਆ ॥੪॥
ਉਹ ਚੁਰਾਸੀ ਲਖ ਜੂਨੀਆਂ ਅੰਦਰ ਬਾਰੰਬਾਰ ਭਟਕ ਕੇ ਆਏ ਹਨ ਅਤੇ ਆਪਣਾ ਜੀਵਨ ਬੇਅਰਥ ਵੰਞਾ ਲੈਂਦੇ ਹਨ।

ਭਗਤਾ ਮਨਿ ਆਨੰਦੁ ਹੈ ਸਚੈ ਸਬਦਿ ਰੰਗਿ ਰਾਤੇ ॥
ਉਸ ਦੇ ਅਨੁਰਾਗੀਆਂ ਦੇ ਹਿਰਦੇ ਅੰਦਰ ਖੁਸ਼ੀ ਹੈ। ਉਹ ਸੱਚੇ ਸੁਆਮੀ ਦੀ ਪ੍ਰੀਤ ਨਾਲ ਰੰਗੀਜੇ ਹੋਏ ਹਨ।

ਅਨਦਿਨੁ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮਿ ਸਮਾਤੇ ॥੫॥
ਰੈਣ ਦਿਹੁੰ ਉਹ ਪਵਿੱਤ੍ਰ ਪੁਰਸ਼ ਹਮੇਸ਼ਾਂ ਕੀਰਤੀ ਗਾਇਨ ਕਰਦੇ ਹਨ। ਅਤੇ ਸੁਖੈਨ ਹੀ ਉਸ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।

ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮੁ ਪਛਾਣੀ ॥
ਗੁਰਾਂ ਦੇ ਸਚੇ ਸਿਖ, ਅੰਮ੍ਰਿਤਮਈ ਸ਼ਬਦ ਦਾ ਪਾਠ ਕਰਦੇ ਹਨ ਅਤੇ ਸਾਰਿਆਂ ਦੇ ਦਿਲਾਂ ਅੰਦਰ ਵਿਆਪਕ ਸਾਹਿਬ ਨੂੰ ਸਿੰਞਾਣਦੇ ਹਨ।

ਏਕੋ ਸੇਵਨਿ ਏਕੁ ਅਰਾਧਹਿ ਗੁਰਮੁਖਿ ਅਕਥ ਕਹਾਣੀ ॥੬॥
ਕੇਵਲ ਇਕ (ਵਾਹਿਗੁਰੂ) ਦੀ ਉਹ ਟਹਿਲ ਕਮਾਉਂਦੇ ਹਨ ਤੇ ਇਕੋ ਦਾ ਹੀ ਉਹ ਸਿਮਰਨ ਕਰਦੇ ਹਨ। ਅਕਹਿ ਹੈ ਕਥਾ ਗੁਰਾਂ ਦੇ ਸੱਚੇ ਸਿੱਖਾਂ ਦੀ।

ਸਚਾ ਸਾਹਿਬੁ ਸੇਵੀਐ ਗੁਰਮੁਖਿ ਵਸੈ ਮਨਿ ਆਇ ॥
ਗੁਰੂ-ਅਨੁਸਾਰੀ ਸਚੇ ਸੁਆਮੀ ਦੀ ਸੇਵ ਕਮਾਉਂਦੇ ਹਨ, ਜੋ ਆ ਕੇ ਉਨ੍ਹਾਂ ਦੇ ਦਿਲ ਅੰਦਰ ਟਿਕ ਜਾਂਦਾ ਹੈ।

ਸਦਾ ਰੰਗਿ ਰਾਤੇ ਸਚ ਸਿਉ ਅਪੁਨੀ ਕਿਰਪਾ ਕਰੇ ਮਿਲਾਇ ॥੭॥
ਉਹ ਹਮੇਸ਼ਾਂ ਹੀ ਸਤਿਪੁਰਖ ਦੇ ਪਿਆਰ ਨਾਲ ਰੰਗੇ ਰਹਿੰਦੇ ਹਨ, ਜੋ ਆਪਣੀ ਰਹਿਮਤ ਨਿਛਾਵਰ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

ਆਪੇ ਕਰੇ ਕਰਾਏ ਆਪੇ ਇਕਨਾ ਸੁਤਿਆ ਦੇਇ ਜਗਾਇ ॥
ਆਪ ਉਹ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਕਈਆਂ ਨੂੰ ਉਹ ਨੀਦਰੇ ਜਗਾ ਕੇ ਦਾਤ ਬਖਸ਼ਦਾ ਹੈ।

ਆਪੇ ਮੇਲਿ ਮਿਲਾਇਦਾ ਨਾਨਕ ਸਬਦਿ ਸਮਾਇ ॥੮॥੭॥੨੪॥
ਆਦਮੀ ਨੂੰ ਆਪਣੇ ਨਾਮ ਅੰਦਰ ਲੀਨ ਕਰਕੇ ਵਾਹਿਗੁਰੂ ਖੁਦ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।

ਸਿਰੀਰਾਗੁ ਮਹਲਾ ੩ ॥
ਸਿਰੀ ਰਾਗ ਤੀਜੀ ਪਾਤਸ਼ਾਹੀ।

ਸਤਿਗੁਰਿ ਸੇਵਿਐ ਮਨੁ ਨਿਰਮਲਾ ਭਏ ਪਵਿਤੁ ਸਰੀਰ ॥
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਚਿੱਤ ਬੇ-ਦਾਗ ਹੋ ਜਾਂਦਾ ਹੈ ਤੇ ਦੇਹਿ ਪਵਿੱਤ੍ਰ ਹੋ ਜਾਂਦੀ ਹੈ।

ਮਨਿ ਆਨੰਦੁ ਸਦਾ ਸੁਖੁ ਪਾਇਆ ਭੇਟਿਆ ਗਹਿਰ ਗੰਭੀਰੁ ॥
ਡੂੰਘੇ ਅਤੇ ਅਥਾਹ ਮਾਲਕ ਨੂੰ ਮਿਲਣ ਦੁਆਰਾ, ਖੁਸ਼ੀ ਤੇ ਸਦੀਵੀ ਆਰਾਮ, ਦਿਲ ਅੰਦਰ ਪ੍ਰਾਪਤ ਹੋ ਜਾਂਦੇ ਹਨ।

ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ ॥੧॥
ਸੱਚੇ ਸਤਿਸੰਗ ਅੰਦਰ ਬੈਠਣ ਦੁਆਰਾ ਸਤਿਲਾਮ ਦਾ ਮਾਨਸਕ ਧੀਰਜ ਪ੍ਰਾਪਤ ਹੋ ਜਾਂਦਾ ਹੈ।

ਮਨ ਰੇ ਸਤਿਗੁਰੁ ਸੇਵਿ ਨਿਸੰਗੁ ॥
ਹੇ ਮੇਰੀ ਜਿੰਦੜੀਏ! ਤੂੰ ਨਿਧੜਕ ਹੋ ਕੇ ਸੱਚੇ ਗੁਰਾਂ ਦੀ ਘਾਲ ਕਮਾ।

ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ ॥੧॥ ਰਹਾਉ ॥
ਸੱਚੇ ਗੁਰਾ ਦੀ ਟਹਿਲ ਕਮਾਉਣ ਦੁਆਰਾ ਵਾਹਿਗੁਰੂ ਤੇਰੇ ਚਿੱਤ ਅੰਦਰ ਟਿਕ ਜਾਵੇਗਾ ਅਤੇ ਤੈਨੂੰ ਭੋਰਾ ਭਰ ਭੀ ਗਿਲਾਜ਼ਤ ਨਹੀਂ ਚਮੜੇਗੀ। ਠਹਿਰਾਉ।

ਸਚੈ ਸਬਦਿ ਪਤਿ ਊਪਜੈ ਸਚੇ ਸਚਾ ਨਾਉ ॥
ਸੱਚੇ ਸ਼ਬਦ ਰਾਹੀਂ ਇਜ਼ਤ ਪੈਦਾ ਹੁੰਦੀ ਹੈ। ਸੱਚੇ ਸੁਆਮੀ ਦਾ ਨਾਮ ਸੱਚਾ ਹੈ।

ਜਿਨੀ ਹਉਮੈ ਮਾਰਿ ਪਛਾਣਿਆ ਹਉ ਤਿਨ ਬਲਿਹਾਰੈ ਜਾਉ ॥
ਮੈਂ ਉਨ੍ਹਾ ਉਤੋਂ ਕੁਰਬਾਨ ਜਾਂਦਾ ਹਾਂ ਜੋ ਆਪਣੀ ਹੰਗਤਾ ਨੂੰ ਨਵਿਰਤ ਕਰਦੇ ਅਤੇ ਸਾਹਿਬ ਨੂੰ ਸਿੰਞਾਣਦੇ ਹਨ।

ਮਨਮੁਖ ਸਚੁ ਨ ਜਾਣਨੀ ਤਿਨ ਠਉਰ ਨ ਕਤਹੂ ਥਾਉ ॥੨॥
ਪ੍ਰਤੀਕੂਲ ਸੱਚੇ ਮਾਲਕ ਨੂੰ ਨਹੀਂ ਜਾਣਦੇ। ਉਨ੍ਹਾਂ ਨੂੰ ਕੋਈ ਪਨਾਹ ਜਾਂ ਜਗ੍ਹਾ ਕਿਧਰੇ ਨਹੀਂ ਲੱਭਦੀ।

ਸਚੁ ਖਾਣਾ ਸਚੁ ਪੈਨਣਾ ਸਚੇ ਹੀ ਵਿਚਿ ਵਾਸੁ ॥
ਸੱਚ ਹੈ ਭੋਜਨ ਤੇ ਸੱਚ ਹੀ ਹੈ ਪੁਸ਼ਾਕ ਜਗਿਆਸੂਆਂ ਦੀ, ਅਤੇ ਸਤਿਪੁਰਖਾਂ ਅੰਦਰ ਹੀ ਹੈ ਉਨ੍ਹਾਂ ਦਾ ਵਸੇਬਾ।

ਸਦਾ ਸਚਾ ਸਾਲਾਹਣਾ ਸਚੈ ਸਬਦਿ ਨਿਵਾਸੁ ॥
ਉਹ ਹਮੇਸ਼ਾਂ ਸੱਚੇ ਸੁਆਮੀ ਦੀ ਪ੍ਰਸੰਸਾ ਕਰਦੇ ਹਨ ਅਤੇ ਸੱਚੇ ਨਾਮ ਅੰਦਰ ਉਨ੍ਹਾਂ ਦਾ ਟਿਕਾਣਾ ਹੈ।

ਸਭੁ ਆਤਮ ਰਾਮੁ ਪਛਾਣਿਆ ਗੁਰਮਤੀ ਨਿਜ ਘਰਿ ਵਾਸੁ ॥੩॥
ਸਾਰਿਆਂ ਅੰਦਰ ਉਹ ਵਿਆਪਕ ਰੂਹ ਨੂੰ ਸਿੰਞਾਣਦੇ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਪਣੇ ਨਿਜ ਦੇ ਗ੍ਰਹਿ ਅੰਦਰ ਰਹਿੰਦੇ ਹਨ।

ਸਚੁ ਵੇਖਣੁ ਸਚੁ ਬੋਲਣਾ ਤਨੁ ਮਨੁ ਸਚਾ ਹੋਇ ॥
ਸੱਚ ਉਹ ਦੇਖਦੇ ਹਨ, ਸੱਚ ਦੀ ਉਹ ਆਖਦੇ ਹਨ ਅਤੇ ਉਨ੍ਰਾ ਦੀ ਦੇਹਿ ਤੇ ਆਤਮਾ ਅੰਦਰ ਉਹ ਸੱਚਾ ਮਾਲਕ ਹੀ ਹੈ।

ਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ ॥
ਸੱਚੀ ਹੈ ਉਨ੍ਹਾਂ ਦੀ ਵਾਰਤਾ ਅਤੇ ਸੱਚੀ ਉਨ੍ਹਾਂ ਦੀ ਸਿੱਖ-ਮਤ। ਐਸੇ ਸਚਿਆਰਿਆਂ ਦੀ ਸ਼ੁਹਰਤ ਸੱਚੀ ਹੈ।

ਜਿੰਨੀ ਸਚੁ ਵਿਸਾਰਿਆ ਸੇ ਦੁਖੀਏ ਚਲੇ ਰੋਇ ॥੪॥
ਜਿਨ੍ਹਾਂ ਨੇ ਸਤਿਪੁਰਖ ਨੂੰ ਭੁਲਾ ਦਿਤਾ ਹੈ, ਉਹ ਦੁਖਾਂਤ੍ਰ ਹਨ ਅਤੇ ਵਿਰਲਾਪ ਕਰਦੇ ਟੁਰ ਜਾਂਦੇ ਹਨ।

ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ ॥
ਜਿਨ੍ਹਾਂ ਨੇ ਸੱਚੇ ਗੁਰਾਂ ਦੀ ਘਾਲ ਨਹੀਂ ਘਾਲੀ ਉਹ ਕਾਹਦੇ ਲਈਂ ਇਸ ਜਹਾਨ ਵਿੱਚ ਆਏ ਹਨ?

ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥
ਮੌਤ ਦੇ ਬੂਹੇ ਉਤੇ ਉਹ ਨਰੜ ਕੇ ਪਟਕੇ ਜਾਂਦੇ ਹਨ ਅਤੇ ਕੋਈ ਭੀ ਉਨ੍ਹਾਂ ਦੀਆਂ ਚੀਕਾਂ ਤੇ ਵਿਰਲਾਪ ਨਹੀਂ ਸੁਣਦਾ।

ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ ॥੫॥
ਉਹ ਆਪਣਾ ਜੀਵਨ ਬੇਫਾਇਦਾ ਗੁਆ ਲੈਂਦੇ ਹਨ, ਅਤੇ ਮੁੜ ਮੁੜ ਕੇ ਮਰਦੇ ਤੇ ਜੰਮਦੇ ਹਨ।

copyright GurbaniShare.com all right reserved. Email:-