ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ ॥
ਇਸ ਸੰਸਾਰ ਨੂੰ ਸੜਦਾ ਹੋਇਆ ਤੱਕ ਕੇ, ਮੈਂ ਦੌੜ ਕੇ ਸੱਚੇ ਗੁਰਾਂ ਦੀ ਪਨਾਹ ਲੈ ਲਈ। ਸਤਿਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਣਾ ॥ ਸੱਚੇ ਗੁਰਾਂ ਨੇ ਮੈਨੂੰ ਹਮੇਸ਼ਾਂ ਨਿਆਇ, ਸੱਚਾਈ ਅਤੇ ਸਵੈ-ਕਾਬੂ ਅੰਦਰ ਵੱਸਣਾ ਨਿਸਚਿਤ ਕਰਵਾ ਦਿੱਤਾ ਹੈ। ਸਤਿਗੁਰ ਸਚਾ ਹੈ ਬੋਹਿਥਾ ਸਬਦੇ ਭਵਜਲੁ ਤਰਣਾ ॥੬॥ ਸੱਚੇ ਗੁਰੂ ਜੀ ਦਰੁਸਤ ਜਹਾਜ਼ ਹਨ। ਉਨ੍ਹਾਂ ਦੇ ਉਪਦੇਸ਼ ਦੁਆਰਾ ਇਨਸਾਨ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਲਖ ਚਉਰਾਸੀਹ ਫਿਰਦੇ ਰਹੇ ਬਿਨੁ ਸਤਿਗੁਰ ਮੁਕਤਿ ਨ ਹੋਈ ॥ ਪ੍ਰਾਣੀ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦੇ ਰਹਿੰਦੇ ਹਨ ਅਤੇ ਗੁਰਾਂ ਦੇ ਬਾਝੋਂ ਉਹ ਮੋਖਸ਼ ਨੂੰ ਪਰਾਪਤ ਨਹੀਂ ਹੁੰਦੇ। ਪੜਿ ਪੜਿ ਪੰਡਿਤ ਮੋਨੀ ਥਕੇ ਦੂਜੈ ਭਾਇ ਪਤਿ ਖੋਈ ॥ ਘਣਾ ਪੜ੍ਹਣ ਦੁਆਰਾ, ਪੰਡਤ ਤੇ ਚੁੱਪ ਰਹਿਣੇ ਬੰਦੇ ਹਾਰ-ਹੁਟ ਗਏ ਹਨ। ਦਵੈਤ-ਭਾਵ ਵਿੱਚ ਹੋਣ ਕਰ ਕੇ ਉਹ ਆਪਣੀ ਇੱਜ਼ਤ ਗੁਆ ਲੈਂਦੇ ਹਨ। ਸਤਿਗੁਰਿ ਸਬਦੁ ਸੁਣਾਇਆ ਬਿਨੁ ਸਚੇ ਅਵਰੁ ਨ ਕੋਈ ॥੭॥ ਸੱਚੇ ਗੁਰਾਂ ਨੇ ਮੈਨੂੰ ਉਪਦੇਸ਼ ਦਿੱਤਾ ਹੈ, "ਸੱਚੇ ਸਾਈਂ ਦੇ ਬਗੈਰ ਹੋਰ ਕੋਈ ਨਹੀਂ"। ਜੋ ਸਚੈ ਲਾਏ ਸੇ ਸਚਿ ਲਗੇ ਨਿਤ ਸਚੀ ਕਾਰ ਕਰੰਨਿ ॥ ਜਿਨ੍ਹਾਂ ਨੂੰ ਸਤਿਪੁਰਖ ਜੋੜਦਾ ਹੈ, ਉਹ ਸੱਚ ਨਾਲ ਜੁੜ ਜਾਂਦੇ ਹਨ ਅਤੇ ਸਦੀਵ ਹੀ ਦਰੁਸਤ ਕੰਮ ਕਰਦੇ ਹਨ। ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ ਰਹੰਨਿ ॥ ਉਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦੇ ਹਨ ਅਤੇ ਮੰਦਰ ਅੰਦਰ ਵਸਦੇ ਹਨ। ਨਾਨਕ ਭਗਤ ਸੁਖੀਏ ਸਦਾ ਸਚੈ ਨਾਮਿ ਰਚੰਨਿ ॥੮॥੧੭॥੮॥੨੫॥ ਨਾਨਕ ਸੰਤ ਹਮੇਸ਼ਾਂ ਹੀ ਖੁਸ਼ ਵਿਚਰਦੇ ਹਨ। ਉਹ ਸਤਿਨਾਮ ਅੰਦਰ ਸਮਾ ਜਾਂਦੇ ਹਨ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥ ਉਹ ਜਿਸ ਉਤੇ ਭਾਰੀ ਔਕੜ ਆ ਬਣਦੀ ਹੈ ਅਤੇ ਜਿਸ ਨੂੰ ਕੋਈ ਪਨਾਹ ਨਹੀਂ ਦਿੰਦਾ। ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥ ਜਦ ਮਿਤ੍ਰ ਵੈਰੀ ਬਣ ਜਾਂਦੇ ਹਨ ਅਤੇ ਰਿਸ਼ਤੇਦਾਰ ਭੀ ਦੌੜ ਜਾਂਦੇ ਹਨ, ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥ ਅਤੇ ਸਮੂਹ ਸਹਾਰਾ ਟੁੱਟ ਜਾਂਦਾ ਹੈ, ਤੇ ਸਾਰੀ ਮਦਦ ਖਤਮ ਹੋ ਜਾਂਦੀ ਹੈ। ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥੧॥ ਜੇਕਰ ਤਦ ਉਹ ਸ਼ਰੋਮਣੀ ਸਾਹਿਬ ਨੂੰ ਯਾਦ ਕਰ ਲਵੇ ਤਾਂ ਉਸ ਨੂੰ ਗਰਮ ਹਵਾ ਭੀ ਨਹੀਂ ਛੂਹੇਗੀ। ਸਾਹਿਬੁ ਨਿਤਾਣਿਆ ਕਾ ਤਾਣੁ ॥ ਮਾਲਕ ਨਿਰਬਲਾਂ ਦਾ ਬਲ ਹੈ। ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ ॥੧॥ ਰਹਾਉ ॥ ਉਹ ਆਉਂਦਾ ਤੇ ਜਾਂਦਾ ਨਹੀਂ ਅਤੇ ਸਦੀਵੀ ਸਥਿਰ ਹੈ। ਗੁਰਾਂ ਦੇ ਸ਼ਬਦ ਦੁਆਰਾ ਉਸ ਨੂੰ ਸਤਿ ਸਮਝ। ਠਹਿਰਾਉ। ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥ ਜੇਕਰ ਕੋਈ ਜਣਾ ਕੰਗਾਲਤਾ ਅਤੇ ਭੁੱਖ ਦੋਖ ਦੀ ਪੀੜ ਕਰਕੇ ਨਿਰਬਲ ਹੋਵੇ, ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥ ਅਤੇ ਜੇਕਰ ਉਸ ਦੀ ਜੇਬ ਵਿੱਚ ਕੋਈ ਰੁਪਿਆ ਪੈਸਾ ਨਾਂ ਹੋਵੇ ਅਤੇ ਉਸ ਨੂੰ ਕੋਈ ਭੀ ਧੀਰਜ ਦਲਾਸਾ ਨਾਂ ਦੇਵੇ, ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ ॥ ਅਤੇ ਜੇਕਰ ਕੋਈ ਭੀ ਉਸ ਦਾ ਮਨੋਰਥ ਤੇ ਖਾਹਿਸ਼ ਪੂਰੀਆਂ ਨਾਂ ਕਰੇ ਤੇ ਉਸ ਦਾ ਕੋਈ ਕੰਮ ਨੇਪਰੇ ਨਾਂ ਚੜ੍ਹੇ। ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥੨॥ ਅਤੇ ਜੇਕਰ ਉਹ ਆਪਣੇ ਦਿਲ ਵਿੱਚ, ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰ ਲਵੇ ਤਾਂ ਉਸਨੂੰ ਮੁਸਤਕਿਲ ਪਾਤਸ਼ਾਹੀ ਪ੍ਰਾਪਤ ਹੋਵੇਗੀ। ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ ॥ ਉਹ ਜੋ ਪਰਮ ਘਣੇ ਫਿਕਰ ਤੇ ਸਰੀਰ ਦੀ ਬੀਮਾਰੀ ਦਾ ਸਤਾਇਆ ਹੋਇਆ ਹੈ। ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ ॥ ਉਹ ਜੋ ਘਰ ਬਾਰ ਤੇ ਟੱਬਰ ਕਬੀਲੇ ਵਿੱਚ ਲਪੇਟਿਆ ਹੋਇਆ ਹੈ ਅਤੇ ਕਿਸੇ ਵੇਲੇ ਖੁਸ਼ੀ ਤੇ ਕਿਸੇ ਵੇਲੇ ਅਫਸੋਸ ਮਹਿਸੂਸ ਕਰਦਾ ਹੈ, ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ॥ ਅਤੇ ਚੌਹੀਂ ਪਾਸੀਂ ਭਟਕਦਾ ਫਿਰਦਾ ਹੈ ਅਤੇ ਇਕ ਮੁਹਤ ਭਰ ਲਈ ਭੀ ਬੈਠ ਜਾ ਸੌ ਨਹੀਂ ਸਕਦਾ। ਚਿਤਿ ਆਵੈ ਓਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ ॥੩॥ ਜੇਕਰ ਉਹ ਸ਼ੋਮਣੀ ਸਾਹਿਬ ਦਾ ਅਰਾਧਨ ਕਰੇ ਤਾਂ ਉਸ ਦੀ ਦੇਹਿ ਤੇ ਆਤਮਾ ਠੰਢੇ (ਸ਼ਾਂਤ) ਹੋ ਜਾਂਦੇ ਹਨ। ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ ॥ ਬੰਦਾ ਵਿਸ਼ੇ ਭੋਗ ਗੁੱਸੇ ਤੇ ਸੰਸਾਰੀ ਮਮਤਾ ਦੇ ਅਖਤਿਆਰ ਵਿੱਚ ਹੋਵੇ ਤੇ ਲਾਲਚ ਦੀ ਪ੍ਰੀਤ ਰਾਹੀਂ ਕੰਜੂਸ ਹੋ ਗਿਆ ਹੋਵੇ। ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ ॥ ਉਸ ਨੇ ਚਾਰੋਂ ਹੀ ਬੱਜਰ ਪਾਪ ਤੇ ਹੋਰ ਕੁਕਰਮ ਕੀਤੇ ਹੋਣ ਤੇ ਮਾਰ ਸੁੱਟਣ ਲਈਂ ਉਹ ਰਾਖਸ਼ ਹੋਵੇ, ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ ॥ ਅਤੇ ਪਵਿੱਤਰ ਪੁਸਤਕਾਂ, ਭਜਨ ਤੇ ਕਵਿਤਾ ਵੱਲ ਉਸ ਨੇ ਕਦਾਚਿੱਤ ਆਪਣਾ ਕੰਨ ਹੀ ਨਾਂ ਕੀਤਾ ਹੋਵੇ। ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਮਖ ਸਿਮਰਤ ਤਰਿਆ ॥੪॥ ਜੋ ਉਹ ਸ਼੍ਰੋਮਣੀ ਸਾਹਿਬ ਨੂੰ ਚੇਤੇ ਕਰ ਲਵੇ ਤਦ ਉਸ ਨੂੰ ਇਕ ਮੁਹਤ ਭਰ ਲਈ ਅਰਾਧਨ ਨਾਲ ਉਹ ਪਾਰ ਉਤਰ ਜਾਂਦਾ ਹੈ। ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ ॥ ਭਾਵੇਂ ਪ੍ਰਾਣੀ ਫਲਸਫੇ ਦੇ (ਛੇ) ਗ੍ਰੰਥ, (ਸਤਾਈ) ਕਰਮਕਾਂਡੀ ਪੁਸਤਕਾਂ ਅਤੇ ਚਾਰੇ ਵੇਦ ਮੂੰਹ ਜਬਾਨੀ ਉਚਾਰਣ ਕਰੇ। ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ ॥ ਭਾਵੇਂ ਉਹ ਪਸਚਾਤਾਪੀ, ਵੱਡਾ ਰਿਸ਼ੀ ਤੇ ਯੋਗੀ ਹੋਵੇ, ਤੇ ਯਾਤ੍ਰਾ-ਅਸਥਾਨਾਂ ਤੇ ਰਟਨ ਕਰੇ, ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ ॥ ਅਤੇ ਭਾਵੇਂ ਉਹ ਛੇ ਸੰਸਕਾਰਾਂ ਨੂੰ ਦੂਹਰੀ ਵਾਰ ਕਰੇ ਅਤੇ ਨ੍ਰਾਂ ਕੇ ਉਪਾਸ਼ਨਾ ਕਰੇ। ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ ॥੫॥ ਫਿਰ ਵੀ ਜੇਕਰ ਉਸ ਦੀ ਪ੍ਰੀਤ ਸ਼ਰੋਮਣੀ ਸਾਹਿਬ ਨਾਲ ਨਹੀਂ ਗੰਢੀ ਗਈ, ਤਦ, ਉਹ ਨਿਸਚਿਤ ਹੀ ਦੋਜਖ ਨੂੰ ਜਾਏਗਾ। ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ॥ ਭਾਵੇਂ ਆਦਮੀ ਕੋਲ ਬਾਦਸ਼ਾਹੀ, ਰਜਵਾੜਾ, ਸਰਦਾਰੀ ਅਤੇ ਘਨੇਰੇ ਸੁਆਦਿਸ਼ਟ ਅਨੰਦ ਹੋਣ। ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥ ਉਸ ਪਾਸ ਮਨੋਹਰ ਤੇ ਸੁੰਦਰ ਚਮਨ ਹੋਣ ਤੇ ਉਹ ਅਮੋੜ ਫੁਰਮਾਨ ਜਾਰੀ ਕਰੇ, ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ ॥ ਵੁਸ ਕੋਲ ਅਨੇਕਾਂ ਕਿਸਮਾਂ ਦੀਆਂ ਰੰਗ-ਰਲੀਆਂ ਤੇ ਦਿਲ ਬਹਿਲਾਵੇ ਹੋਣ, ਅਤੇ ਉਹ ਉਮੰਗ-ਭਰੀਆਂ ਮੌਜ-ਬਹਾਰਾ ਮਾਣਦਾ ਰਹਿੰਦਾ ਹੋਵੇ। ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥੬॥ ਫਿਰ ਵੀ ਜੇਕਰ ਉਹ ਸੱਚੇ ਸੁਆਮੀ ਦਾ ਸਿਮਰਨ ਨਹੀਂ ਕਰਦਾ, ਤਦ ਉਹ ਸੱਪ ਦੀਆਂ ਜੂਨੀਆਂ ਅੰਦਰ ਜਾਵੇਗਾ (ਜਨਮੇਗਾ)। ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ ॥ ਬੰਦਾ ਘਣਾ ਅਮੀਰ ਤੇ ਚੰਗੇ ਚਾਲ ਚਲਣ ਵਾਲਾ ਹੋਵੇ, ਅਤੇ ਉਸ ਦੀ ਬੇਦਾਗ ਸ਼ੁਹਰਤ ਤੇ ਜੀਵਨ ਰਹੁ-ਰੀਤੀ ਹੋਵੇ। ਮਾਤ ਪਿਤਾ ਸੁਤ ਭਾਈਆ ਸਾਜਨ ਸੰਗਿ ਪਰੀਤਿ ॥ ਉਸ ਦੀ ਆਪਣੀ ਅੰਮੜੀ, ਬਾਬਲ, ਪੁਤ੍ਰਾਂ ਵੀਰਾਂ ਅਤੇ ਮਿੱਤਰਾਂ ਨਾਲ ਮੁਹੱਬਤ ਹੋਵੇ, ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ ॥ ਉਸ ਕੋਲਿ ਹਥਿਆਰ ਬੰਦ ਸੈਨਾ ਹੋਵੇ, ਅਤੇ ਸਾਰੇ ਉਸ ਨੂੰ ਸਲਾਮ ਕਰਦੇ ਤੇ ਨਿਮ੍ਰਿਤਾ ਨਾਲ ਜੀ ਆਇਆਂ ਆਖਦੇ ਹੋਣ। copyright GurbaniShare.com all right reserved. Email:- |