Page 72
ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥
ਸੱਚੇ ਗੁਰਾਂ ਨੇ ਮੈਨੂੰ ਉਹ ਦਰਸਾ ਦਿੱਤਾ ਹੈ ਜਿਸ ਦਾ ਦੈਵੀ-ਸਰੂਪ ਆਦਮੀ ਅਤੇ ਮੋਨੀ ਰਿਸ਼ੀ ਚਾਹਨਾ ਰੱਖਦੇ ਹਨ।

ਸਤਸੰਗਤਿ ਕੈਸੀ ਜਾਣੀਐ ॥
ਸਾਧਸੰਗਤ ਕਿਸ ਤਰ੍ਹਾਂ ਜਾਣੀ ਜਾਂਦੀ ਹੈ?

ਜਿਥੈ ਏਕੋ ਨਾਮੁ ਵਖਾਣੀਐ ॥
ਇਕ ਪ੍ਰਭੂ ਦੇ ਨਾਮ ਦਾ ਉਥੇ ਉਚਾਰਨ ਹੁੰਦਾ ਹੈ।

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
ਨਾਨਕ ਪ੍ਰਾਣੀ ਨੂੰ ਕੇਵਲ ਨਾਮ ਦਾ ਹੀ ਅਰਾਧਨ ਕਰਨ ਦਾ ਫਰਮਾਨ ਹੋਇਆ ਹੋਇਆ ਹੈ। ਇਹ ਗੱਲ ਸੱਚੇ ਗੁਰਾਂ ਨੇ ਮੈਨੂੰ ਸਮਝਾ ਦਿਤੀ ਹੈ।

ਇਹੁ ਜਗਤੁ ਭਰਮਿ ਭੁਲਾਇਆ ॥
ਇਹ ਦੁਨੀਆਂ ਸੰਦੇਹ ਕਰਕੇ ਕੁਰਾਹੇ ਪਈ ਹੋਈ ਹੈ।

ਆਪਹੁ ਤੁਧੁ ਖੁਆਇਆ ॥
ਤੂੰ ਆਪ ਹੀ, ਹੈ ਸਾਹਿਬ! ਇਸ ਨੂੰ ਗੁਮਰਾਹ ਕੀਤਾ ਹੈ।

ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥
ਛੁਟੜ ਪਤਨੀਆਂ, ਜਿਨ੍ਹਾਂ ਦੀ ਚੰਗੀ ਕਿਸਮਤ ਨਹੀਂ, ਨੂੰ ਬਹੁਤ ਹੀ ਦੁੱਖ ਵਾਪਰਦਾ ਹੈ।

ਦੋਹਾਗਣੀ ਕਿਆ ਨੀਸਾਣੀਆ ॥
ਛਡੀਆਂ ਹੋਈਆਂ ਦੇ ਕੀ ਲੱਛਣ ਹਨ?

ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥
ਉਹ ਆਪਣੇ ਕੰਤ ਤੋਂ ਘੁਸ ਜਾਂਦੀਆਂ ਹਨ ਅਤੇ ਬੇਇਜ਼ਤ ਹੋ ਭਟਕਦੀਆਂ ਹਨ।

ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥
ਗੰਦਾ ਹੈ ਪਹਿਰਾਵਾ ਉਨ੍ਰਾਂ ਪਤਲੀਆਂ ਦਾ ਅਤੇ ਉਨ੍ਹਾਂ ਦੀ ਰਾਤ ਕਸ਼ਟ ਅੰਦਰ ਬੀਤਦੀ ਹੈ।

ਸੋਹਾਗਣੀ ਕਿਆ ਕਰਮੁ ਕਮਾਇਆ ॥
ਪਤੀ-ਪਿਆਰੀ ਪਤਨੀਆਂ ਨੇ ਕਿਹੜੇ ਅਮਲ ਕਮਾਏ ਹਨ?

ਪੂਰਬਿ ਲਿਖਿਆ ਫਲੁ ਪਾਇਆ ॥
ਉਨ੍ਹਾਂ ਨੂੰ ਧੁਰ ਦੀ ਲਿਖਤਾਕਾਰ ਦਾ ਮੇਵਾ ਪਰਾਪਤ ਹੋਇਆ ਹੈ।

ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥
ਆਪਣੀ ਰਹਿਮਤ ਦੀ ਨਿਗਾਹ ਮਾਰ ਕੇ ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

ਹੁਕਮੁ ਜਿਨਾ ਨੋ ਮਨਾਇਆ ॥
ਜਿਨ੍ਹਾਂ ਪਾਸੋਂ ਪ੍ਰਭੂ ਆਪਣੀ ਆਗਿਆ ਦਾ ਪਾਲਣ ਕਰਵਾਉਂਦਾ ਹੈ,

ਤਿਨ ਅੰਤਰਿ ਸਬਦੁ ਵਸਾਇਆ ॥
ਉਹ ਉਸ ਦੇ ਨਾਮ ਨੂੰ ਆਪਣੇ ਦਿਲਾਂ ਅੰਦਰ ਟਿਕਾਉਂਦੇ ਹਨ।

ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥
ਐਸੀਆਂ ਸਹੇਲੀਆਂ ਸੱਚੀਆਂ ਪਤਨੀਆਂ ਹਨ, ਜਿਹੜੀਆਂ ਆਪਣੇ ਕੰਤ ਨਾਲ ਪ੍ਰੀਤ ਕਰਦੀਆਂ ਹਨ।

ਜਿਨਾ ਭਾਣੇ ਕਾ ਰਸੁ ਆਇਆ ॥
ਜੋ ਰੱਬ ਦੀ ਰਜਾ ਅੰਦਰ ਪਰਸੰਨਤਾ ਮਹਿਸੂਸ ਕਰਦੀਆਂ ਹਨ,

ਤਿਨ ਵਿਚਹੁ ਭਰਮੁ ਚੁਕਾਇਆ ॥
ਉਨ੍ਹਾਂ ਦੇ ਅੰਦਰੇ ਸੰਦੇਹ ਦੂਰ ਹੋ ਜਾਂਦਾ ਹੈ।

ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥
ਨਾਨਕ ਸੱਚੇ ਗੁਰਾਂ ਨੂੰ ਐਹੋ ਜਿਹਾ ਖਿਆਲ ਕਰ ਜੋ ਸਾਰਿਆਂ ਨੂੰ ਸੁਆਮੀ ਨਾਲ ਮਿਲਾ ਦਿੰਦੇ ਹਨ।

ਸਤਿਗੁਰਿ ਮਿਲਿਐ ਫਲੁ ਪਾਇਆ ॥
ਉਹ ਸੱਚੇ ਗੁਰਾਂ ਨੂੰ ਭੇਟ ਕੇ ਹਰੀ ਨਾਮ ਦਾ ਮੇਵਾ ਪਰਾਪਤ ਕਰ ਲੈਂਦਾ ਹੈ।

ਜਿਨਿ ਵਿਚਹੁ ਅਹਕਰਣੁ ਚੁਕਾਇਆ ॥
ਜਿਹੜਾ ਆਪਣੇ ਅੰਦਰੋ ਹੰਕਾਰ ਨੂੰ ਦੁਰ ਕਰ ਦਿੰਦਾ ਹੈ।

ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥
ਉਸ ਦੀ ਮੰਦੀ ਅਕਲ ਦੀ ਪੀੜਾ ਨਵਿਰਤ ਹੋ ਜਾਂਦੀ ਹੈ, ਅਤੇ ਚੰਗੀ ਕਿਸਮਤ ਉਸ ਦੇ ਮੱਥੇ ਤੇ ਆ ਉਤਰਦੀ ਹੈ।

ਅੰਮ੍ਰਿਤੁ ਤੇਰੀ ਬਾਣੀਆ ॥
ਸੁਧਾਰਸ ਹੈ ਤੇਰੀ ਬਾਣੀ, ਹੈ ਮਾਲਕ!

ਤੇਰਿਆ ਭਗਤਾ ਰਿਦੈ ਸਮਾਣੀਆ ॥
ਇਹ ਤੇਰੇ ਗੋਲਿਆਂ ਦੇ ਮਨ ਅੰਦਰ ਰਮੀ ਹੋਈ ਹੈ।

ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥
ਆਪਣੀ ਟਹਿਲ ਸੇਵਾ ਅੰਦਰ ਤੂੰ ਸਦੀਵੀ ਆਰਾਮ ਟਿਕਾਇਆ ਹੈ। ਆਪਣੀ ਦਇਆ ਧਾਰ ਕੇ ਤੂੰ ਜੀਵਾਂ ਨੂੰ ਬੰਦ ਖਲਾਸ ਕਰ ਦਿੰਦਾ ਹੈ।

ਸਤਿਗੁਰੁ ਮਿਲਿਆ ਜਾਣੀਐ ॥
ਸੱਚੇ ਗੁਰਾਂ ਨਾਲ ਮਿਲਣਾ ਸੱਚਾ ਜਾਣਿਆ ਜਾਂਦਾ ਹੈ।

ਜਿਤੁ ਮਿਲਿਐ ਨਾਮੁ ਵਖਾਣੀਐ ॥
ਜੇਕਰ ਇਸ ਮਿਲਾਪ ਦੁਆਰਾ ਸਾਹਿਬ ਦੇ ਨਾਮ ਦਾ ਉਚਾਰਨ ਕੀਤਾ ਜਾਵੇ।

ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥
ਸੱਚੇ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੋਇਆ। ਸਾਰੇ ਧਾਰਮਕ ਸੰਸਕਾਰ ਕਰਦੇ ਕਰਦੇ ਹੰਭ ਗਏ ਹਨ।

ਹਉ ਸਤਿਗੁਰ ਵਿਟਹੁ ਘੁਮਾਇਆ ॥
ਮੈਂ ਸਚੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ,

ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥
ਜਿਸ ਨੇ ਮੈਨੂੰ ਗਲਤ-ਫਹਿਮੀ ਅੰਦਰ ਘੁਸੇ ਹੋਏ ਨੂੰ ਠੀਕ ਰਸਤੇ ਪਾ ਦਿਤਾ ਹੈ।

ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥
ਜੇਕਰ ਸਾਹਿਬ ਆਪਣੀ ਰਹਿਮਤ ਦੀ ਨਿਗਾਹ ਧਾਰੇ ਤਾਂ ਉਹ ਇਨਸਾਨ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਤੂੰ ਸਭਨਾ ਮਾਹਿ ਸਮਾਇਆ ॥
ਤੂੰ ਹੇ ਸੁਆਮੀ! ਸਾਰਿਆਂ ਅੰਦਰ ਰਮਿਆ ਹੋਹਿਟਾ ਹੈ।

ਤਿਨਿ ਕਰਤੈ ਆਪੁ ਲੁਕਾਇਆ ॥
ਉਹ ਸਿਰਜਣਹਾਰ ਆਪਣੇ ਆਪ ਨੂੰ ਲੁਕਾਈ ਰੱਖਦਾ ਹੈ।

ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥
ਨਾਨਕ, ਰਚਣਹਾਰ ਗੁਰੂ-ਅਨੁਸਾਰੀ ਉਤੇ ਆਪਣੇ ਆਪ ਨੂੰ ਜਾਹਰ ਕਰ ਦਿੰਦਾ ਹੈ, ਜਿਸ ਵਿੱਚ ਉਸ ਨੇ ਆਪਣਾ ਨੂਰ ਅਸਥਾਪਨ ਕੀਤਾ ਹੋਇਆ ਹੈ।

ਆਪੇ ਖਸਮਿ ਨਿਵਾਜਿਆ ॥
ਆਤਮਾ ਤੇ ਦੇਹਿ ਦੇ ਕੇ ਮਾਲਕ ਨੇ ਆਪਣੇ ਟਹਿਲੂਏ ਨੂੰ ਰਚਿਆ,

ਜੀਉ ਪਿੰਡੁ ਦੇ ਸਾਜਿਆ ॥
ਅਤੇ ਖੁਦ ਹੀ ਉਸ ਨੂੰ ਇਜ਼ਤ ਆਬਰੂ ਪਰਦਾਨ ਕੀਤੀ ਹੈ।

ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥
ਆਪਣੇ ਦੋਨੋ ਹੱਥ ਉਸ ਦੇ ਮੱਥੇ ਉਤੇ ਰੱਖ ਕੇ ਵਾਹਿਗੁਰੂ ਆਪਣੇ ਨੌਕਰ ਦੀ ਇਜ਼ਤ ਬਰਕਰਾਰ ਰੱਖਦਾ ਹੈ।

ਸਭਿ ਸੰਜਮ ਰਹੇ ਸਿਆਣਪਾ ॥
ਸਮੂਹ ਅਟਕਲਾਂ ਤੇ ਚਤਰਾਈਟਾਂ ਕਿਸੇ ਕੰਮ ਨਹੀਂ ਆਉਂਦੀਆਂ।

ਮੇਰਾ ਪ੍ਰਭੁ ਸਭੁ ਕਿਛੁ ਜਾਣਦਾ ॥
ਮੇਰਾ ਮਾਲਕ ਸਭ ਕੁਝ ਜਾਣਦਾ ਹੈ।

ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥
ਮਾਲਕ ਨੇ ਉਜਾਗਰ ਕਰ ਦਿਤੀ ਹੈ ਮਹਿਮਾਂ ਅਤੇ ਸਾਰੇ ਜਣੇ ਵਾਹ ਵਾਹ ਕਰਦੇ ਹਨ ਉਸ ਦੇ ਸੇਵਕ ਨੂੰ।

ਮੇਰੇ ਗੁਣ ਅਵਗਨ ਨ ਬੀਚਾਰਿਆ ॥
ਸਾਹਿਬ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਨਹੀਂ ਤੱਕਿਆਂ।

ਪ੍ਰਭਿ ਅਪਣਾ ਬਿਰਦੁ ਸਮਾਰਿਆ ॥
ਆਪਣੇ ਗੋਲੇ ਦੀ ਰਖਿਆ ਕਰਨ ਦੇ ਧਰਮ ਨੂੰ ਮਾਲਕ ਨੇ ਨਿਬਾਹਿਆ ਹੈ।

ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥੧੮॥
ਆਪਣੀ ਛਾਤੀ ਨਾਲ ਲਾ ਕੇ ਸਾਹਿਬ ਨੇ ਮੇਰੀ ਰਖਿਆ ਕੀਤੀ ਹੈ ਅਤੇ ਹੁਣ ਮੈਨੂੰ ਗਰਮ ਹਵਾ ਭੀ ਨਹੀਂ ਛੂੰਹਦੀ।

ਮੈ ਮਨਿ ਤਨਿ ਪ੍ਰਭੂ ਧਿਆਇਆ ॥
ਆਪਣੀ ਆਤਮਾ ਤੇ ਦੇਹਿ ਨਾਲ ਮੈਂ ਸੁਆਮੀ ਦਾ ਅਰਾਧਨ ਕੀਤਾ ਹੈ।

ਜੀਇ ਇਛਿਅੜਾ ਫਲੁ ਪਾਇਆ ॥
ਮੈਂ ਆਪਣੇ ਚਿੱਤ ਚਾਹੁੰਦਾ ਮੇਵਾ ਪਰਾਪਤ ਕਰ ਲਿਆ ਹੈ।

ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥
ਤੂੰ ਰਾਜਿਆਂ ਤੇ ਮਹਾਰਾਜਿਆਂ ਦੇ ਸਿਰਾਂ ਉਤੇ ਸੁਆਮੀ ਹੈ। ਨਾਨਕ ਤੇਰੇ ਨਾਮ ਦਾ ਉਚਾਰਣ ਕਰਨ ਦੁਆਰਾ ਜੀਉਂਦਾ ਹੈ।

copyright GurbaniShare.com all right reserved. Email:-