ਤੁਧੁ ਆਪੇ ਆਪੁ ਉਪਾਇਆ ॥
ਤੂੰ ਖੁਦ ਹੀ ਆਲਮ ਨੂੰ ਰਚਿਆ ਹੈ, ਦੂਜਾ ਖੇਲੁ ਕਰਿ ਦਿਖਲਾਇਆ ॥ ਅਤੇ ਦਵੈਤ-ਭਾਵ ਦੀ ਖੇਡ ਨੂੰ ਸਾਜ ਕੇ ਪ੍ਰਗਟ ਕੀਤਾ ਹੈ। ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥੨੦॥ ਸਚਿਆਰਾ ਦਾ ਪ੍ਰਮ ਸਚਿਆਰ ਹਰ ਥਾਂ ਵਿਆਪਕ ਹੋ ਰਿਹਾ ਹੈ। ਉਹ ਉਸ ਨੂੰ ਦਰਸਾਉਂਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ। ਗੁਰ ਪਰਸਾਦੀ ਪਾਇਆ ॥ ਗੁਰਾਂ ਦੀ ਦਇਆ ਦੁਆਰਾ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ। ਤਿਥੈ ਮਾਇਆ ਮੋਹੁ ਚੁਕਾਇਆ ॥ ਉਸ ਦੇ ਕਾਰਨ ਮੈਂ ਸੰਸਾਰੀ ਪਦਾਰਥਾਂ ਦੀ ਲਗਨ ਨੂੰ ਨਵਿਰਤ ਕਰ ਦਿਤਾ ਹੈ। ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥੨੧॥ ਆਪਣੀ ਮਿਹਰ ਧਾਰ ਕੇ ਉਸ ਨੇ ਮੈਨੂੰ ਆਪਣੇ ਆਪ ਨਾਲ ਅਭੇਦ ਕਰ ਲਿਆ ਹੈ। ਗੋਪੀ ਨੈ ਗੋਆਲੀਆ ॥ ਤੂੰ ਹੀ ਗੁਆਲਣ, (ਜਮਨਾ) ਦਰਿਆ ਅਤੇ (ਕ੍ਰਿਸ਼ਨ) ਵਾਗੀ ਹੈ। ਤੁਧੁ ਆਪੇ ਗੋਇ ਉਠਾਲੀਆ ॥ ਤੂੰ ਖੁਦ ਹੀ ਧਰਤੀ ਨੂੰ ਥੰਮਿਆ ਹੋਇਆ ਹੈ। ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥੨੨॥ ਤੇਰੇ ਫਰਮਾਨ ਦੁਆਰਾ ਮਨੁਖੀ ਬਰਤਨ ਘੜੇ ਹੋਏ ਹਨ ਅਤੇ ਤੂੰ ਆਪੇ ਹੀ ਉਨ੍ਹਾਂ ਨੂੰ ਸਜਾਉਂਦਾ ਤੇ ਤੋੜਦਾ ਹੈ। ਜਿਨ ਸਤਿਗੁਰ ਸਿਉ ਚਿਤੁ ਲਾਇਆ ॥ ਜਿੰਨ੍ਹਾਂ ਨੇ ਆਪਣਾ ਮਨ ਸਚੇ ਗੁਰਾਂ ਨਾਲ (ਉਤੇ) ਜੋੜਿਆ ਹੈ, ਤਿਨੀ ਦੂਜਾ ਭਾਉ ਚੁਕਾਇਆ ॥ ਉਨ੍ਹਾਂ ਨੇ ਸੰਸਾਰੀ ਮਮਤਾ ਨੂੰ ਨਵਿਰਤ ਕਰ ਛਡਿਆ ਹੈ। ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥੨੩॥ ਪਵਿੱਤ੍ਰ ਹੈ ਨੂਰ ਉਨ੍ਹਾਂ (ਐਸੇ) ਜੀਵਾਂ ਦਾ। ਉਹ ਆਪਣੀ ਜੀਵਨ ਦੇ ਮਿਸ਼ਨ ਨੂੰ ਸੁਸੋਭਤ ਕਰਕੇ ਕੂਚ ਕਰਦੇ ਹਨ। ਤੇਰੀਆ ਸਦਾ ਸਦਾ ਚੰਗਿਆਈਆ ॥ ਮੈਂ ਸਦੀਵ ਤੇ ਹਮੇਸ਼ਾਂ ਤੇਰੀਆਂ ਖੂਬੀਆਂ ਦੀ ਮੈ ਰਾਤਿ ਦਿਹੈ ਵਡਿਆਈਆਂ ॥ ਪ੍ਰਸੰਸਾ ਕਰਦਾ ਹਾਂ; ਦਿਨ ਤੇ ਰਾਤ । ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥੨੪॥੧॥ ਤੂੰ ਬਿਨਾ ਯਾਚਨਾ ਕੀਤੇ ਦੇ ਆਪਣੀਆਂ ਦਾਤਾਂ ਦਿੰਦਾ ਹੈ। ਨਾਨਕ ਆਖਦਾ ਹੈ, ਹੈ ਬੰਦੇ! ਤੂੰ ਸੱਚੇ ਸੁਆਮੀ ਦਾ ਸਿਮਰਨ ਕਰ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਪੈ ਪਾਇ ਮਨਾਈ ਸੋਇ ਜੀਉ ॥ ਮੈਂ ਪ੍ਰਭੂ ਨੂੰ ਪ੍ਰਸੰਨ ਕਰਨ ਲਈਂ ਉਸ ਦੇ ਪੈਰੀ ਪੈਦਾ ਹਾਂ। ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥੧॥ ਰਹਾਉ ॥ ਸੱਚੇ ਗੁਰਾਂ ਨੇ ਮੈਨੂੰ ਸਾਹਿਬ ਨਾਲ ਮਿਲਾ ਦਿਤਾ ਹੈ। ਵੁਸ ਜਿਡਾ ਵਡਾ ਹੋਰ ਕੋਈ ਨਹੀਂ। ਠਹਿਰਾਉ। ਗੋਸਾਈ ਮਿਹੰਡਾ ਇਠੜਾ ॥ ਸ੍ਰਿਸ਼ਟੀ ਦਾ ਸੁਆਮੀ ਮੇਰਾ ਪ੍ਰੀਤਮ ਹੈ। ਅੰਮ ਅਬੇ ਥਾਵਹੁ ਮਿਠੜਾ ॥ ਉਹ ਅਮੜੀ ਤੇ ਬਾਬਲ ਨਾਲੋਂ ਬਹੁਤ ਮਿੱਠਾ ਹੈ। ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥੧॥ ਅੰਮਾ ਜਾਈਆਂ, ਵੀਰਾਂ ਅਤੇ ਸਾਰੇ ਮਿਤ੍ਰਾਂ ਚੋਂ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਸਾਹਿਬ! ਤੇਰੈ ਹੁਕਮੇ ਸਾਵਣੁ ਆਇਆ ॥ ਤੇਰੇ ਫੁਰਮਾਨ ਦੁਆਰਾ ਸਉਣ ਦਾ ਮਹੀਨਾ ਆਇਆ ਹੈ। ਮੈ ਸਤ ਕਾ ਹਲੁ ਜੋਆਇਆ ॥ ਮੈਂ ਸੱਚ ਦਾ ਹਲ ਜੋੜਿਆ ਹੈ। ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥੨॥ ਇਸ ਉਮੀਦ ਵਿੱਚ ਕਿ ਵਾਹਿਗੁਰੂ, ਆਪਣੀ ਰਹਿਮਤ ਸਦਕਾ, ਦਾਣਿਆਂ ਦਾ ਅੰਬਾਰ ਪੈਦਾ ਕਰੇਗਾ, ਮੈਂ ਨਾਮ ਬੀਜਣ ਲੱਗਾ ਹਾਂ। ਹਉ ਗੁਰ ਮਿਲਿ ਇਕੁ ਪਛਾਣਦਾ ॥ ਗੁਰਾਂ ਨੂੰ ਭੇਟ ਕੇ ਮੈਂ ਕੇਵਲ ਇਕ ਸਾਹਿਬ ਨੂੰ ਹੀ ਸਿੰਞਾਣਦਾ ਹਾਂ। ਦੁਯਾ ਕਾਗਲੁ ਚਿਤਿ ਨ ਜਾਣਦਾ ॥ ਮੈਂ ਆਪਣੀ ਮਨ ਅੰਦਰ ਕਿਸੇ ਹੋਰਸ ਹਿਸਾਬ ਨੂੰ ਜਾਣਦਾ ਹੀ ਨਹੀਂ। ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ ॥੩॥ ਵਾਹਿਗੁਰੂ ਨੇ ਇਕ ਕੰਮ ਮੇਰੇ ਜਿਮੇ ਲਾਇਆ ਹੈ, ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਮੈਂ ਇਸ ਨੂੰ ਨੇਪਰੇ ਚਾੜ੍ਹਦਾ ਹਾਂ। ਤੁਸੀ ਭੋਗਿਹੁ ਭੁੰਚਹੁ ਭਾਈਹੋ ॥ ਹੇ ਮੇਰੇ ਭਰਾਓ! ਤੁਸੀਂ ਖਾਓ ਪੀਓ ਤੇ ਅਨੰਦ ਮਾਣੋਂ। ਗੁਰਿ ਦੀਬਾਣਿ ਕਵਾਇ ਪੈਨਾਈਓ ॥ ਰੱਬ ਦੇ ਦਰਬਾਰ ਅੰਦਰ, ਗੁਰਦੇਵ ਜੀ ਨੇ ਮੈਨੂੰ ਇੱਜਤ ਦੀ ਪੁਸ਼ਾਕ ਪਹਿਨਾਈ ਹੈ। ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥੪॥ ਮੈਂ ਗਰਾਉ ਦਾ ਮਾਲਕ ਹੋ ਗਿਆ ਹਾਂ ਅਤੇ ਇਸ ਦੇ ਪੰਜੇ ਵਿਰੋਧੀ ਮੈਂ ਕੈਦ ਕਰ ਲਿਆਦੇ ਹਨ। ਹਉ ਆਇਆ ਸਾਮ੍ਹ੍ਹੈ ਤਿਹੰਡੀਆ ॥ ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਸਾਹਿਬ! ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥ ਪੰਜੇ ਕਾਸ਼ਤਕਾਰ ਮੇਰੇ ਮੁਜ਼ਾਰੇ ਬਣ ਗਏ ਹਨ। ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥੫॥ ਮੇਰੇ ਖਿਲਾਫ ਹੁਣ ਕੋਈ ਕੰਨ (ਸਿਰ) ਚੁਕਣ ਦਾ ਹੀਆ ਨਹੀਂ ਕਰ ਸਕਦਾ। ਇਸ ਲਈਂ ਪਿੰਡ ਦੀ ਸੰਘਣੀ ਵਸੋਂ ਹੋ ਗਈ ਹੈ। ਹਉ ਵਾਰੀ ਘੁੰਮਾ ਜਾਵਦਾ ॥ ਕੁਰਬਾਨ, ਓ ਕੁਰਬਾਨ, ਮੈਂ ਤੇਰੇ ਉਤੋਂ ਹਾਂ, ਹੇ ਮੇਰੇ ਸੁਆਮੀ! ਇਕ ਸਾਹਾ ਤੁਧੁ ਧਿਆਇਦਾ ॥ ਇਕੋ ਸਾਹ, ਲਗਾਤਾਰ ਮੈਂ ਮੇਰਾ ਅਰਾਧਨ ਕਰਦਾ ਹਾਂ। ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥੬॥ ਤੂੰ ਉਜੜੇ ਪੁਜੜੇ ਪਿੰਡ ਨੂੰ ਨਵੇਂ ਸਿਰਿਓ ਆਬਾਦ ਕੀਤਾ ਹੈ। ਤੇਰੇ ਉਤੋਂ ਹੈ ਮੇਰੇ ਮਾਲਕ! ਮੈਂ ਖੰਨੀਏ ਜਾਂਦਾ ਹਾਂ। ਹਰਿ ਇਠੈ ਨਿਤ ਧਿਆਇਦਾ ॥ ਮੇਰੇ ਪ੍ਰੀਤਮ! ਵਾਹਿਗੁਰੂ ਤੇਰਾ ਮੈਂ ਸਦੀਵ ਹੀ ਸਿਰਮਨ ਕਰਦਾ ਹਾਂ, ਮਨਿ ਚਿੰਦੀ ਸੋ ਫਲੁ ਪਾਇਦਾ ॥ ਅਤੇ ਮੈਂ ਉਹ ਮੁਰਾਦਾ ਪਾਉਂਦਾ ਹਾਂ ਜੋ ਮੇਰਾ ਚਿੱਤ ਚਾਹੁੰਦਾ ਹੈ। ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥੭॥ ਤੂੰ ਮੇਰੇ ਸਮੂਹ ਕਾਰਜ ਰਾਸ ਕਰ ਦਿਤੇ ਹਨ ਅਤੇ ਮੇਰੀ ਆਤਮਾ ਦੀ ਭੁੱਖ ਨਵਿਰਤ ਕਰ ਦਿਤੀ ਹੈ। ਮੈ ਛਡਿਆ ਸਭੋ ਧੰਧੜਾ ॥ ਮੈਂ ਆਪਣੀ ਸਾਰੇ ਕਾਰ-ਵਿਹਾਰ ਤਿਆਗ ਦਿਤੇ ਹਨ। ਗੋਸਾਈ ਸੇਵੀ ਸਚੜਾ ॥ ਮੈਂ ਸ੍ਰਿਸ਼ਟੀ ਦੇ ਸੱਚੇ ਸੁਆਮੀ ਦੀ ਟਹਿਲ ਕਮਾਉਂਦਾ ਹਾਂ। ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥੮॥ ਮੈਂ ਆਪਣੀ ਲੜ ਨਾਲ ਨੌ ਖ਼ਜ਼ਾਨਿਆਂ ਦੇ ਘਰ ਨਾਮ ਨੂੰ ਘੁੱਟ ਕੇ ਬੰਨ੍ਹ ਲਿਆ ਹੈ। ਮੈ ਸੁਖੀ ਹੂੰ ਸੁਖੁ ਪਾਇਆ ॥ ਮੈਂ ਆਰਾਮਾਂ ਦਾ ਅਰਾਮ ਪਰਾਪਤ ਕਰ ਲਿਆ ਹੈ। ਗੁਰਿ ਅੰਤਰਿ ਸਬਦੁ ਵਸਾਇਆ ॥ ਮੇਰੀ ਆਤਮਾ ਅੰਦਰ ਗੁਰਾਂ ਨੇ ਮਾਲਕ ਦਾ ਨਾਮ ਟਿਕਾ ਦਿਤਾ ਹੈ। ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ ॥੯॥ ਮੇਰੇ ਮੱਥੇ ਉਤੇ ਆਪਣਾ ਕਰ ਟੇਕ ਕੇ ਸਚੇ ਗੁਰਾਂ ਨੇ ਮੈਨੂੰ ਮੇਰਾ ਕੰਤ ਦਿਖਾਲ ਦਿੱਤਾ ਹੈ। ਮੈ ਬਧੀ ਸਚੁ ਧਰਮ ਸਾਲ ਹੈ ॥ ਮੈਂ ਸੱਚਾਈ ਦੇ ਮੰਦਰ ਦੀ ਨੀਹਂ ਰੱਖੀ ਹੈ। ਗੁਰਸਿਖਾ ਲਹਦਾ ਭਾਲਿ ਕੈ ॥ ਗੁਰੂ ਦੇ ਸਿੱਖਾਂ ਨੂੰ ਲੱਭ ਕੇ ਮੈਂ ਇਸ ਵਿੱਚ ਲਿਆਇਆ ਹਾਂ। ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥੧੦॥ ਮੈਂ ਉਨ੍ਹਾਂ ਦੇ ਪਗ ਧੋਦਾ ਹਾਂ, ਉਨ੍ਹਾਂ ਨੂੰ ਪੱਖੀ ਝਲਦਾ ਹਾਂ ਅਤੇ ਨੀਵਾਂ ਝੁਕ ਕੇ ਉਨ੍ਹਾਂ ਦੇ ਚਰਨਾ ਤੇ ਢਹਿ ਪੈਦਾ ਹਾਂ। copyright GurbaniShare.com all right reserved. Email:- |